Sign In
Welcome    .:.    Bienvenue    .:.    مرحبًا بك    .:.    歡迎    .:.    خوش آمدید    .:.    Benvenuti    .:.    Witamy    .:.    Bem-vindo    .:.    ਸੁਆਗਤ
Добро пожаловать     .:.     Bienvenidos     .:.     Maligayang     .:.     வாருங்கள்     .:.     خوش آمدید     .:.     Chào mừng
Welcome Header Image
Curve
ਸਿਮਕੋ ਕਾਊਂਟੀ (Simcoe County) ਵਿਚ ਸੁਆਗਤ ਹੈ!


ਸਿਮਕੋ ਕਾਊਂਟੀ, ਟੋਰੋਂਟੋ, ਓਨਟੈਰੀਓ ਦੇ ਉੱਤਰ ਵੱਲ ਇਕ ਘੰਟੇ ਤੋਂ ਘੱਟ ਦੀ ਦੂਰੀ ਤੇ ਸਥਿਤ ਹੈ, ਅਤੇ ਇਹ ਇਕ ਵਿਭਿੰਨਤਾ ਨਾਲ ਭਰਿਆ ਭੂਗੋਲਿਕ ਖੇਤਰ ਹੈ ਜੋ ਸ਼ਹਿਰੀ ਅਤੇ ਪੇਂਡੂ ਭਾਈਚਾਰਿਆਂ ਦੀ ਵਿਆਪਕ ਲੜੀ ਪੇਸ਼ ਕਰਦਾ ਹੈ।

ਸਿਮਕੋ ਕਾਊਂਟੀ ਵਿਚ 450,000 ਤੋਂ ਵੱਧ ਲੋਕ ਰਹਿੰਦੇ ਹਨ ਅਤੇ ਜਿਵੇਂ-ਜਿਵੇਂ ਅਸੀਂ ਦੂਜੇ ਸੱਭਿਆਚਾਰਾਂ ਦੇ ਲੋਕਾਂ ਦਾ ਸਾਡੇ ਖੇਤਰ ਵਿਚ ਸੁਆਗਤ ਜਾਰੀ ਰੱਖਦੇ ਹਾਂ, ਇਹ ਆਸ ਕੀਤੀ ਜਾਂਦੀ ਹੈ ਕਿ ਜਨਸੰਖਿਆ ਵਿਚ ਵਾਧਾ ਹੋਵੇਗਾ। ਤੁਹਾਨੂੰ ਸਿਮਕੋ ਕਾਊਂਟੀ ਵਿਚ ਆਪਣੇ ਪਰਿਵਾਰ ਲਈ ਅਤੇ ਆਪਣੇ ਲਈ ਕਈਂ ਸੰਭਾਵਨਾਵਾਂ ਮਿਲਣਗੀਆਂ; ਇਹ ਕੰਮ ਲਈ ਸੈਟਲ ਹੋਣ ਅਤੇ ਪਰਿਵਾਰ ਦਾ ਪੋਸ਼ਣ ਕਰਨ ਲਈ ਬਹੁਤ ਵਧੀਆ ਥਾਂ ਹੈ।

ਸਿਮਕੋ ਕਾਊਂਟੀ ਇਮੀਗ੍ਰੇਸ਼ਨ ਪੋਰਟਲ (Simcoe County Immigration Portal), ਉਨ੍ਹਾਂ ਲੋਕਾਂ, ਜੋ ਭਾਈਚਾਰੇ ਵਿਚ ਨਵੇਂ ਆਏ ਹਨ ਜਾਂ ਜੋ ਸਿਮਕੋ ਨੂੰ ਆਪਣਾ ਘਰ ਬਣਾਉਣ ਬਾਰੇ ਸੋਚ ਰਹੇ ਹਨ, ਲਈ ਸਥਾਨਕ ਜਾਣਕਾਰੀ ਦਾ ਇਕ ਸਰੋਤ ਹੈ। ਇਹ ਵੈਬਸਾਈਟ ਸਾਡੇ ਭਾਈਚਾਰੇ ਵਿੱਚ ਉਨ੍ਹਾਂ ਪ੍ਰੋਗ੍ਰਾਮਾਂ, ਸੇਵਾਵਾਂ ਅਤੇ ਏਜੰਸੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜੋ ਤੁਹਾਡੀ ਬਦਲੀ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਇਸ ਦੇ ਅੰਦਰ ਮੁਹੱਈਆ ਕੀਤੀ ਗਈ ਜਾਣਕਾਰੀ ਅੰਗਰੇਜ਼ੀ ਵਿਚ ਹੈ। ਭਾਵੇਂ ਅੰਗਰੇਜ਼ੀ ਕਾਊਂਟੀ ਦੀ ਪ੍ਰਮੁੱਖ ਭਾਸ਼ਾ ਹੈ, ਸਾਡੇ ਭਾਈਚਾਰੇ ਵਿਚ ਕਈ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ। ਕੁਝ ਪ੍ਰੋਗ੍ਰਾਮਾਂ ਅਤੇ ਸੇਵਾਵਾਂ ਦੀ ਜਾਣਕਾਰੀ ਦੀ ਵਿਆਖਿਆ ਕਰਨ ਜਾਂ ਅਨੁਵਾਦ ਵਿਚ ਮਦਦ ਲਈ ਸੰਸਾਧਨ ਉਪਲਬਧ ਹਨ। ਸਿਮਕੋ ਕਾਊਂਟੀ ਬਾਰੇ ਆਪਣੀ ਭਾਸ਼ਾ ਵਿਚ ਜਾਣਕਾਰੀ ਲਈ ਬੇਨਤੀ ਕਰਨ ਵਾਸਤੇ ਇੱਥੇ ਕਲਿਕ ਕਰੋ।

ਸਿਮਕੋ ਕਾਊਂਟੀ ਵਿਚ ਅਜਿਹੀਆਂ ਏਜੰਸੀਆਂ ਹਨ ਜੋ ਨਵੇਂ ਆਏ ਲੋਕਾਂ ਦੀ ਭਾਈਚਾਰੇ ਨਾਲ ਜੁੜਨ ਵਿਚ ਮਦਦ ਕਰਨ ਲਈ ਪ੍ਰੋਗ੍ਰਾਮ ਅਤੇ ਸੇਵਾਵਾਂ ਮੁਹੱਈਆ ਕਰਦੀਆਂ ਹਨ। ਸੈਟਲਮੈਂਟ ਸਰਵਿਸਜ਼ ਏਜੰਸੀਜ਼ (Settlement Services agencies) ਵਰਗੀਆਂ ਸੰਸਥਾਵਾਂ, ਅੰਗਰੇਜ਼ੀ ਭਾਸ਼ਾ ਦੀਆਂ ਕਲਾਸਾਂ ਪੇਸ਼ ਕਰਦੀਆਂ ਹਨ, ਅਤੇ ਤੁਹਾਨੂੰ ਸਿਮਕੋ ਕਾਊਂਟੀ ਵਿਚ ਰਹਿਣ ਅਤੇ ਕੰਮ ਕਰਨ ਬਾਰੇ, ਅਤੇ ਨਾਲ ਹੀ ਦੂਜੀਆਂ ਸਥਾਨਕ ਸੇਵਾਵਾਂ ਲਈ ਰੈਫ਼ਰਲ ਮੁਹੱਈਆ ਕਰ ਸਕਦੀਆਂ ਹਨ।

 

ਸੈਟਲ ਹੋਣ ਸਬੰਧੀ ਸੇਵਾਵਾਂ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ

ਬ੍ਰੈਡਫ਼ੋਰਡ ਇਮੀਗ੍ਰਾਂਟ ਐਂਡ ਕਮਿਊਨਟੀ ਸਰਵਿਸਜ਼

Bradford Immigrant & Community Services (BICS)

*​*​

YMCA ਨਿਊਕਮਰ ਸਰਵਿਸਜ਼

YMCA Newcomer Services

*​*​

ਵੈਲਕਮ ਸੈਂਟਰ ਮੋਬਾਇਲ ਸਰਵਿਸਜ਼

Welcome Centre Mobile Services

*​*​

ਦਿ ਲਰਨਿੰਗ ਸੈਂਟਰ, ਸਿਮਕੋ ਕਾਊਂਟੀ ਡਿਸਟ੍ਰਿਕਟ ਸਕੂਲ ਬੋਰਡ

The Learning Centre, Simcoe County District School Board

*​

ਜੋਰਜੀਅਨ ਕਾਲੇਜ ਆਕੂਪੇਸ਼ਨਲ ਸਪੈਸੀਫਿਕ ਲੈਗੁਏਜ਼ ਟ੍ਰੇਨਿੰਗ

Georgian College Occupational Specific Language Training

*​



ਸਿਮਕੋ ਕਾਊਂਟੀ ਇਮੀਗ੍ਰੇਸ਼ਨ ਪੋਰਟਲ ਤੇ ਖੋਜ ਕਰਕੇ, ਸਿਮਕੋ ਕਾਊਂਟੀ ਵਿਚ ਰਹਿਣ, ਕੰਮ ਕਰਨ, ਪੜ੍ਹਨ ਅਤੇ ਕਾਰੋਬਾਰ ਕਰਨ ਬਾਰੇ ਜਾਣਕਾਰੀ ਪ੍ਰਾਪਤ ਕਰੋ। ਜੇ ਤੁਹਾਨੂੰ, ਤੁਹਾਡੀ ਲੋੜ ਅਨੁਸਾਰ ਜਾਣਕਾਰੀ ਨਹੀਂ ਮਿਲਦੀ ਹੈ ਜਾਂ ਜੇ ਤੁਹਾਡੇ ਕੋਲ ਹੋਰ ਪ੍ਰਸ਼ਨ ਹਨ, ਤਾਂ ਸਿਮਕੋ ਕਾਊਂਟੀ ਲੋਕਲ ਇਮੀਗ੍ਰੇਸ਼ਨ ਪਾਰਟਨਰਸ਼ਿਪ ਨਾਲ ਸੰਪਰਕ ਕਰੋ।

ਸਿਮਕੋ ਕਾਊਂਟੀ ਇਮੀਗ੍ਰੇਸ਼ਨ ਪੋਰਟਲ ਨੂੰ ਕੈਨੇਡਾ ਦੀ ਸਰਕਾਰ ਦੀ ਮਦਦ ਨਾਲ, ਓਨਟੈਰੀਓ ਦੀ ਸਰਕਾਰ ਦੁਆਰਾ ਵਿੱਤੀ ਸਹਾਇਤਾ ਮਿਲਦੀ ਹੈ, ਇਸ ਨੂੰ ਸਿਮਕੋ ਕਾਊਂਟੀ ਦੇ ਨਾਲ ਸਹਿਯੋਗ ਵਿੱਚ ਵਿਕਸਤ ਕੀਤਾ ਗਿਆ ਹੈ, ਅਤੇ ਇਸ ਦੀ ਸਾਂਭ-ਸੰਭਾਲ ਸਿਮਕੋ ਕਾਊਂਟੀ ਲੋਕਲ ਇਮੀਗ੍ਰੇਸ਼ਨ ਪਾਰਟਨਰਸ਼ਿਪ ਦੁਆਰਾ ਕੀਤੀ ਜਾਂਦੀ ਹੈ।

 


To learn more about local programs and services in Simcoe County, dial 211
or visit infosimcoecounty.ca .

211 is a free, 24/7 information line with interpretation services in over 150 languages. TTY service is available at 1-888-435-6086.
To have your organization added to the 211 database, contact Community Connection 211 .